ਨਿਊਯਾਰਕ— ਔਰਤਾਂ ਤੇ ਮਰਦਾਂ ਲਈ ਨਾਈਟ ਸੂਟ ਬਣਾਉਣ ਵਾਲੀਆਂ ਕੰਪਨੀਆਂ ਲਈ ਬੁਰੀ ਖਬਰ ਹੈ। ਇਕ ਅਧਿਐਨ ਮੁਤਾਬਕ ਰਾਤ ਨੂੰ ਨੰਗੇ ਹੋ ਕੇ ਸੌਣਾ ਤੁਹਾਡੀ ਸਿਹਤ ਲਈ ਚੰਗਾ ਸਾਬਤ ਹੋ ਸਕਦਾ ਹੈ। ਅਮਰੀਕੀ ਨੈਸ਼ਨਲ ਸਲੀਪ ਫਾਊਂਡੇਸ਼ਨ ਮੁਤਾਬਕ ਨੰਗੇ ਹੋ ਸੌਣ ਨਾਲ ਤੁਹਾਡਾ ਸਰੀਰ ਤਾਪਮਾਨ ਨੂੰ ਰੈਗੂਲੇਟ ਕਰਦਾ ਹੈ ਅਤੇ ਇਸ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ। ਪੂਰੀ ਰਾਤ ਦੌਰਾਨ ਸਰੀਰ ਦਾ ਤਾਪਮਾਨ ਘੱਟਦਾ-ਵੱਧਦਾ ਰਹਿੰਦਾ ਹੈ। ਜਦੋਂ ਤੁਸੀਂ ਸੌ ਜਾਂਦੇ ਹੋ ਤਾਂ ਤਾਪਮਾਨ ਘੱਟਦਾ ਅਤੇ ਜਦੋਂ ਤੁਸੀਂ ਜਾਗਣ ਦੇ ਨੇੜੇ ਹੁੰਦੇ ਹੋ ਤਾਂ ਤਾਪਮਾਨ ਵੱਧ ਜਾਂਦਾ ਹੈ ਪਰ ਕੱਪੜੇ ਤਾਪਮਾਨ ਦੇ ਕੁਦਰਤੀ ਉਤਰਾਅ-ਚੜ੍ਹਾਅ 'ਚ ਰੁਕਾਵਟ ਪਾਉਂਦੇ ਹਨ। ਇਸ ਤੋਂ ਇਲਾਵਾ 'ਡਾਇਬਟੀਜ਼' ਜਨਰਲ ਰਾਹੀਂ ਕੀਤੇ ਇਸ ਅਧਿਐਨ ਮੁਤਾਬਕ ਨੰਗੇ ਸੌਣ ਨਾਲ ਭਾਰ ਵੀ ਘਟਦਾ ਹੈ। ਨੰਗੇ ਸੌਣ ਨਾਲ ਬਰਾਊਨ ਫੈਟ (ਬਰਾਊਨ ਚਰਬੀ) ਤੁਹਾਡੀ ਗਰਦਨ 'ਚ ਜਮ੍ਹਾ ਹੋ ਜਾਂਦੀ ਹੈ ਅਤੇ ਇਹ ਕੈਲੋਰੀਜ਼ ਨੂੰ ਸਾੜਦੀ ਹੈ, ਜਿਸ ਨਾਲ ਸਰੀਰ ਗਰਮ ਰਹਿੰਦਾ ਹੈ ਪਰ ਜੇਕਰ ਤੁਸੀਂ ਪਜਾਮਾ ਆਦਿ ਪਾਇਆ ਹੈ ਤਾਂ ਅਜਿਹਾ ਨਹੀਂ ਹੁੰਦਾ।
ਨੰਗੇ ਸੌਣ ਨਾਲ ਤੁਹਾਡੇ ਸਰੀਰ ਦੇ ਨਿੱਜੀ ਅੰਗ ਵੀ ਸੁਰੱਖਿਅਤ ਰਹਿੰਦੇ ਹਨ, ਕਿਉਂਕਿ ਅੰਡਰਵੀਅਰ ਆਦਿ ਪਾ ਕੇ ਸੌਣ ਨਾਲ ਪੁਰਸ਼ਾਂ ਅਤੇ ਔਰਤਾਂ ਦੋਵਾਂ ਦੀਆਂ ਗੁਪਤ ਥਾਵਾਂ 'ਤੇ ਬੈਕਟੀਰੀਆ ਆਦਿ ਪੈਦਾ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਨੰਗੇ ਸੌਣ ਨਾਲ ਸ਼ੁਕਰਾਣੂਆਂ ਦਾ ਉਤਪਾਦਨ ਵੀ ਠੀਕ ਢੰਗ ਨਾਲ ਹੁੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਟਾਈਟ ਅੰਡਰਵੀਅਰ ਤੈਰਾਕਾਂ ਲਈ ਹਾਨੀਕਾਰਕ ਹੁੰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਹਮ-ਬਿਸਤਰ ਨਾਲ ਜਦੋਂ ਤੁਸੀਂ ਨੰਗੇ ਹੋ ਕੇ ਸੌਂਦੇ ਹੋ ਤਾਂ ਇਸ ਨਾਲ ਆਕਸੀਟੋਨਿਕ ਲੈਵਲ ਵੱਧਦਾ ਹੈ, ਜਿਸ ਨੂੰ ਲਵ-ਹਾਰਮੋਨ ਵੀ ਕਿਹਾ ਜਾਂਦਾ ਹੈ। ਇਸ ਨਾਲ ਦਿਮਾਗੀ ਤਣਾਅ, ਬੁਰੇ ਖਿਆਲਾਂ ਅਤੇ ਲੋਅ-ਬਲੱਡ ਪ੍ਰੈਸ਼ਰ ਤੋਂ ਵੀ ਛੁਟਕਾਰਾ ਮਿਲਦਾ ਹੈ। ਨੰਗੇ ਸੌਣ ਦੇ ਇੰਨੇ ਫਾਇਦੇ ਹੋਣ ਦੇ ਬਾਵਜੂਦ ਅਮਰੀਕਾ 'ਚ ਸਿਰਫ 8 ਫੀਸਦੀ ਲੋਕ ਹੀ ਨੰਗੇ ਹੋ ਕੇ ਸੌਂਦੇ ਹਨ ਪਰ ਬ੍ਰਿਟੇਨ ਦੇ ਮਾਮਲੇ 'ਚ ਇਹ ਅੰਕੜਾ ਬਹੁਤ ਵੱਡਾ ਹੈ। ਇਕ ਰਿਪੋਰਟ ਮੁਤਾਬਕ ਬਰਤਾਨੀਆ ਦੇ ਇਕ ਤਿਹਾਈ ਲੋਕ ਨੰਗੇ ਹੋ ਕੇ ਸੌਂਦੇ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਕਦੇ ਖਾਧੀ ਹੈ ਅੰਜੀਰ-ਖਜੂਰ ਵਾਲੀ ਕੁਲਫੀ
NEXT STORY